Amrit Vele Rabb Pukare-Surjit Patar


ਅਮ੍ਰਿਤ ਵੇਲੇ ਰੱਬ ਪੁਕਾਰੇ
..ਮੈਂ ਨਾ ਖੋਲੇ ਉਠ ਦੁਆਰੇ .
ਜਹਿਰ ਪਹਿਰ ਵਿਚ ਹੁਣ ਮੇਰਾ ਦੁਰਕਾਰੇ ਜਾਣਾ ਵੀ ਬਣਦਾ ਹੈ

ਮੇਰੇ ਧੁਖਦੇ ਸਬ ਹਰਫਾਂ ਦਾ
….ਮੇਰੀਆਂ ਸਾਰੀਆਂ ਹੀ ਨਜ਼ਮਾਂ ਦਾ
.ਕਿਸੇ ਨਦੀ ਦੀਆਂ ਲੇਹਰਾਂ ਅੰਦਰ ਤਾਰੇ ਜਾਣਾ ਵੀ ਬਣਦਾ ਹੈ.

.ਓਹ ਪੁਛਦੇ ਨੇ ਕੌਣ ਸੀ ਵਾਲਿਦ
ਕਿਥੇ ਦਬਿਆ ਤੇਰਾ ਮੁਰਸ਼ਿਦ .
ਏਹੋ ਜਿਹਾਂ ਨੂ ਕਬਰਾਂ ਪੁੱਟ ਉਖਾੜੇ ਜਾਣਾ ਵੀ ਬਣਦਾ ਹੈ
.ਮੈਂ ਕਦ ਬਣਿਆ ਨੀਰ ਕਿਸੇ ਲਈ.
ਮੈਂ ਵੀ ਸਾਂ ਬੇਦਰਦ ਇਸੇ ਲਈ .
ਕਿਸੇ ਮੁਆਤੇ ਹਥੋਂ ਮੇਰਾ ਸਾੜੇ ਜਾਣਾ ਵੀ ਬਣਦਾ ਹੈ

..ਮੈਂ ਵੀ ਹੱਕ ਪਰਾਏ ਭੋਗੇ…………………….ਮਾਣੇ ਮਾਣ ਦੂਜਿਆਂ ਜੋਗੇ .
ਅਨਆਈ ਪਰਥਾਵੇਂ ਮੇਰਾ ਮਾਰੇ ਜਾਣਾ ਵੀ ਬਣਦਾ ਹੈ .
ਅੱਧੀ ਰਾਤੀਂ ਕੂਕਾਂ ਪਈਆਂ..
ਜੀਂਦੀਆਂ ਸਬ ਗਲੀਆਂ ਮਰ ਗਈਆਂ.
ਉਠ ਕਿਸੇ ਨਾ ਸਾਰਾਂ ਲਈਆਂ..
ਕੱਲੇ ਕੱਲੇ ਹੁਣ ਸਭਨਾ ਦਾ ਮਾਰੇ ਜਾਣਾ ਵੀ ਬਣਦਾ ਹੈ ..

ਤੁਰ ਪੈਂਦੇ ਨੇ ਅੱਧੀ ਰਾਤੀਂ
ਬਲਦੇ ਸਿਵੇਓਂ ਉਠ ਮੁਆਤੇ .
ਕੇਹੋ ਜੇਹੇ ਮੇਹਮਾਨ ਨੇ ਆਓਂਦੇ .
.ਅੱਧੀ ਰਾਤੀਂ ਵੱਡੇ ਤੜਕੇ .
ਅਰਥੀ ਵਿਚ ਬਦਲ ਜਾਂਦਾ ਜੇਹੜਾ ਵੀ ਦਰਵਾਜਾ ਖੜਕੇ ..
ਸਬ ਦੇ ਹੁੰਦਿਆਂ ਕੱਲੇ ਕੱਲੇ .
ਵਾਰੀ ਬਿਨ ਵਾਰੀ ਸਬ ਚੱਲੇ .
.ਇਸ ਨਿਰਮੋਹੇ ਸ਼ਹਰ ਦਾ ਇੰਜ਼ ਉਜਾੜੇ ਜਾਣਾ ਵੀ ਬਣਦਾ ਹੈ .
ਨਹੀਂ ਵਸੇਬ ਕਹਾਵਨ ਜੋਗਾ …ਵਸਦਾ ਹੈ ਪਰ ਉਜੜਨ ਜੋਗਾ

ਇਸ ਅਣਹੋਏ ਦਾ ਮੋਏ ਦਾ ਮਾਰੇ ਜਾਣਾ ਵੀ ਬਣਦਾ ਹੈ ……ਪਾਤਰ

You may also like...

Leave a Reply

Your email address will not be published. Required fields are marked *